ਦੱਖਣੀ ਭਾਰਤ ਦੇ 'ਯਾਦਗਿਰੀਗੱਟਾ' ਮੰਦਰ 'ਚ ਕਈ ਔਰਤਾਂ ਆਪਣੇ ਵਾਲ ਕਟਵਾਉਂਦੀਆਂ ਹਨ। ਇਨ੍ਹਾਂ 'ਚ ਕੁਝ ਔਰਤਾਂ ਨੇ ਨਾ ਹੀ ਵਾਲਾਂ ਨੂੰ ਕਦੀ ਕਲਰ ਕੀਤਾ ਹੈ ਅਤੇ ਨਾ ਹੀ ਕਦੀ ਕਟਵਾਇਆ ਹੈ। ਇਹ ਸਾਰੇ ਭਗਵਾਨ ਵਿਸ਼ਨੂੰ ਨੂੰ ਆਪਣੇ ਵਾਲ ਚੜਾਉਂਦੀਆਂ ਹਨ। ਔਰਤਾਂ ਬਹੁਤ ਹੀ ਸ਼ਰਧਾ ਨਾਲ ਇਹ ਕੰਮ ਕਰਦੀਆਂ ਹਨ। ਹੁਣ ਜਦੋਂ ਵੀ ਤੁਸੀਂ ਇਸ ਮੰਦਰ 'ਚ ਆਓਗੇ ਤਾਂ ਤੁਹਾਨੂੰ ਹਜ਼ਾਰਾਂ ਔਰਤਾਂ ਲਾਈਨ 'ਚ ਖੜੀਆਂ ਨਜ਼ਰ ਆਉਣਗੀਆਂ। ਦੱਖਣੀ ਭਾਰਤ ਦੀਆਂ ਇਹ ਔਰਤਾਂ ਆਪਣੇ ਸਿਰ 'ਤੇ ਸ਼ੈਪੂ ਘੱਟ ਲਗਾਉਂਦੀਆਂ ਹਨ। ਇਸ ਲਈ ਇਨ੍ਹਾਂ ਦੇ ਵਾਲ ਖਰਾਬ ਹੋ ਜਾਂਦੇ ਹਨ। ਇਹ ਹੀ ਕਾਰਨ ਹੈ ਕਿ ਕੱਟਣ ਤੋਂ ਬਾਅਦ ਇਨ੍ਹਾਂ ਵਾਲਾਂ ਦੀ ਮੰਗ ਬਹੁਤ ਜ਼ਿਆਦਾ ਹੁੰਦੀ ਹੈ। ਹਮੇਸ਼ਾ ਨਾਰੀਅਲ ਦਾ ਤੇਲ ਲਗਾਉਣ ਦੇ ਕਾਰਨ ਇਹ ਕਾਲੇ ਹੁੰਦੇ ਹਨ। ਇਸ ਲਈ ਕਟਵਾਉਣ ਤੋਂ ਬਾਅਦ ਇਨ੍ਹਾਂ ਨੂੰ ਬਲੀਚ ਕਰਨਾ ਆਸਾਨ ਹੋ ਜਾਂਦਾ ਹੈ। ਇਸ ਤਰ੍ਹਾਂ ਬ੍ਰਿਟੇਨ ਦੇ ਪਾਰਲਰਾਂ 'ਚ ਇਹ ਸਭ ਤੋਂ ਜ਼ਿਆਦਾ ਵਿਕਦੇ ਹਨ। ਉਥੇ ਵੀ ਇਸ ਤਰ੍ਹਾਂ ਦਾ ਇਕ ਮੰਦਰ ਹੈ। ਇੱਥੇ ਹਰ ਸਾਲ 22 ਮਿਲੀਅਨ ਡਾਲਰ ਦੀ ਕਮਾਈ ਇਨ੍ਹਾਂ ਕੱਟੇ ਹੋਏ ਵਾਲਾਂ ਤੋਂ ਹੁੰਦੀ ਹੈ। ਇਨ੍ਹਾਂ ਪੈਸਿਆਂ ਨਾਲ ਹਸਪਤਾਲ ਅਤੇ ਸਕੂਲ ਬਣਵਾਏ ਜਾਂਦੇ ਹਨ। ਇਹ ਵੀ ਕਿਹਾ ਜਾਂਦਾ ਹੈ ਕਿ ਇਸ ਪੂਰੇ ਕੰਮ 'ਚ ਵਾਲ ਮਾਫੀਆ ਸਭ ਤੋਂ ਲੋਕਪ੍ਰਿਯ ਹੈ। ਉਹ ਗਰੀਬਾਂ ਨੂੰ ਗੱਲਾਂ 'ਚ ਲਿਆ ਕੇ ਉਨ੍ਹਾਂ ਕੋਲੋ ਵਾਲ ਦਾਨ ਕਰਵਾਉਂਦੇ ਹਨ। ਕਈ ਵਾਰ ਤਾਂ ਕੁਝ ਪੈਸਿਆਂ ਦਾ ਲਾਲਚ ਦੇ ਕੇ ਅਤੇ ਭਗਵਾਨ ਦਾ ਡਰ ਦੇ ਕੇ ਪਤੀ ਆਪਣੀਆਂ ਪਤਨੀਆਂ ਨੂੰ ਵਾਲ ਕਟਵਾਉਣ ਲਈ ਕਹਿੰਦੇ ਹਨ। ਅੰਤਰਰਾਸ਼ਟਰੀ ਬਾਜ਼ਾਰ 'ਚ 25 ਇੰਚ ਡਾਰਕ ਬ੍ਰਾਊਨ ਵਾਲ 38 ਪਾਊਂਡ 'ਚ ਵੇਚੇ ਜਾਂਦੇ ਹਨ। ਜਦ ਕਿ ਇਹ ਲੰਬੇ ਬ੍ਰਾਊਨ ਵਾਲ 45 ਪਾਊਂਡ 'ਚ ਵਿਕਦੇ ਹਨ।
ਕੀ ਤੁਸੀਂ ਵੀ ਆਪਣੇ ਰੌਂਦੇ ਬੱਚੇ ਨੂੰ ਚੁੱਪ ਕਰਵਾਉਣ ਲਈ 'ਸਮਾਰਟ ਫੋਨ' ਦਿੰਦੇ ਹੋ...?
NEXT STORY